*ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ 8 ਤਾਰੀਖ ਨੂੰ ਗੰਗਾ ਨਗਰ ਆਉਣ ਤੇ ਸਿੱਖ ਜੱਥੇਬੰਦੀਆਂ ਵਿਚ ਉਤਸ਼ਾਹ ਸਿਖਰਾਂ ਤੇ

 *ਭਾਈ ਅਮ੍ਰਿਤਪਾਲ ਸਿੰਘ ਖਾਲਸਾ  ਦੇ 8 ਤਾਰੀਖ ਨੂੰ ਗੰਗਾ ਨਗਰ ਆਉਣ ਤੇ ਸਿੱਖ ਜੱਥੇਬੰਦੀਆਂ ਵਿਚ ਉਤਸ਼ਾਹ ਸਿਖਰਾਂ ਤੇ


ਸ੍ਰੀ ਗੰਗਾ ਨਗਰ---ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਗੁਰਦਵਾਰਾ ਧੰਨ ਧੰਨ *ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ 7-8 ਅਤੇ 9 ਅਕਤੂਬਰ ਨੂੰ ਰੋਜ਼ਾਨਾ ਸ਼ਾਮ 7 ਤੋਂ 10 ਵਜੇ ਤਕ ਆਤਮਰਸ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ*।ਇਸ ਕੀਰਤਨ ਦਰਬਾਰ ਵਿਚ ਪੰਥ ਦਾ ਪ੍ਰਸਿੱਧ *ਕਵੀਸ਼ਰੀ ਜੱਥਾ ਭਾਈ ਮਹਿਲ ਸਿੰਘ ਜੀ ਚੰਡੀਗੜ ਵਾਲੇ,ਢਾਡੀ ਜੱਥਾ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਵਾਲੇ, ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅਮ੍ਰਿਤਪਾਲ ਸਿੰਘ ਖਾਲਸਾ,ਰਾਗੀ ਜੱਥਾ ਭਾਈ ਮਹਿਤਾਬ ਸਿੰਘ ਜਲੰਧਰ ਵਾਲੇ ਅਤੇ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਸੁਖਦੇਵ ਸਿੰਘ ਜੀ ਵਿਸ਼ੇਸ਼ ਤੌਰ ਤੇ ਗੰਗਾ ਨਗਰ ਪੁੱਜ ਰਹੇ ਹਨ*।

ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਸਵਾਗਤ ਵਾਸਤੇ ਸਿੱਖ ਜੱਥੇਬੰਦੀਆਂ ਬਹੁਤ ਉਤਸ਼ਾਹ ਵਿਚ ਹਨ।ਕਿਉਂਕਿ *ਸਿੱਖ ਸੰਗਤਾਂ ਮਹਿਸੂਸ ਕਰ ਰਹੀਆਂ ਹਨ ਕਿ ਕੌਮੀ ਤੌਰ ਤੇ ਪੰਥ ਵਿਚ ਜੋ ਖਲਾ ਪੈਦਾ ਹੋਇਆ ਹੈ ਉਸਦੀ ਪੂਰਤੀ ਭਾਈ ਅਮ੍ਰਿਤਪਾਲ ਸਿੰਘ ਕਰਨਗੇ*।ਇਸੇ ਲਈ ਸਿੱਖ ਸੰਗਤਾਂ ਵੱਲੋਂ ਭਾਈ ਅਮ੍ਰਿਤਪਾਲ ਸਿੰਘ ਦੇ ਸਵਾਗਤ ਲਈ ਵਿਸ਼ੇਸ਼ ਤਿਆਰੇ ਕੀਤੇ ਜਾ ਰਹੇ ਹਨ।ਜਿਹਦੇ ਤਹਿਤ *ਸਿੱਖ ਸੰਗਤਾਂ 8 ਤਾਰੀਖ ਨੂੰ ਸ਼ਾਮ 4.30 ਵਜੇ ਗੁਰਦਵਾਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਇੱਕਤਰ ਹੋਣਗੀਆਂ ਫੇਰ ਓਥੋਂ ਚਲਕੇ 5 ਵਜੇ ਸਾਧੂਵਾਲੀ ਬਾਰਡਰ ਪਹੁੰਚਗੀਆਂ।ਜਿੱਥੇ ਭਾਈ ਸਾਹਿਬ ਦਾ ਸਵਾਗਤ ਕਰ ਕਾਫ਼ਿਲੇ ਦੇ ਰੂਪ ਵਿਚ ਗੁਰਦਵਾਰਾ ਸਾਹਿਬ ਲਿਜਾਇਆ ਜਾਏਗਾ*।


ਜੱਥੇਬੰਦੀਆਂ ਵੱਲੋਂ ਸਿੱਖ ਸੰਗਤਾਂ ਨੂੰ *ਅਪੀਲ ਕੀਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਆਪੋ ਆਪਣੇ ਸਕੂਟਰ ਮੋਟਰਸਾਈਕਲ,ਕਾਰਾਂ ਅਤੇ ਜੀਪਾਂ ਲੈਕੇ ਗੁਰਦਵਾਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖ 4.30 ਵਜੇ ਤਕ ਪਹੁੰਚ ਜਾਓ*।

ਬੇਨਤੀਕਰਤਾ---ਤੇਜਿੰਦਰ ਪਾਲ ਸਿੰਘ ਟਿਮਾ ਮੁੱਖ ਸੇਵਾਦਾਰ ਗੁਰਦਵਾਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਸ੍ਰੀ ਗੰਗਾ ਨਗਰ 9414089123




एक टिप्पणी भेजें

0 टिप्पणियाँ